ਕਮਲਜੀਤ ਖੇਡਾ ਦਾ ਇਤਿਹਾਸ
ਅਗਾਹਾਂ ਕੂ ਤ੍ਰਾਂਘ ਪਿੱਛਾ ਫੇਰਿ ਨਾ ਮੁਹਡੜਾ॥

ਸੁਰਜੀਤ ਸਪੋਰਟਸ ਐਸੋਸੀਏਸ਼ਨ ਰਜਿ. ਬਟਾਲਾ ਪੰਜਾਬ ਵੱਲੋਂ ਆਪਣੇ ਇਸ ਖੇਡ ਮਾਟੋ ਨਾਲ ਹਰ ਸਾਲ ਕਰਵਾਈਆਂ ਜਾਂਦੀਆਂ ਕਮਲਜੀਤ ਖੇਡਾ ਪੰਜਾਬ ਹੀ ਨਹੀਂ ਬਲਕਿ ਭਾਰਤ ਦੇ ਦਿਹਾਤੀ ਟੂਰਨਾਮੈਂਟ ਵਿੱਚ ਸਰਵਉੱਚ ਮੁਕਾਮ ਹਾਸਲ ਕਰ ਚੁੱਕੀਆਂ ਹਨ। ਕਮਲਜੀਤ ਖੇਡਾਂ ਥੋੜੇ ਹੀ ਸਮੇਂ 'ਚ ਪੰਜਾਬ ਵਿੱਚ ਖੇਡ ਸਭਿਆਚਾਰ ਪੈਦਾ ਕਰਨ ਵਾਲੀ ਲਹਿਰ ਦੀਆਂ ਮੋਢੀ ਬਣ ਚੁੱਕੀਆਂ ਹਨ। ਪੰਜਾਬ ਦੇ ਮਾੜੇ ਹਾਲਾਤਾਂ ਸਮੇਂ ਮਾਝੇ ਦੇ ਇਲਾਕੇ ਵਿੱਚ ਪੇਂਡੂ ਖੇਡ ਗਤੀਵਿਧਿਆਂ ਲਗਭਗ ਠੱਪ ਹੋ ਗਈਆਂ ਹਨ ਅਤੇ ਪਿੰਡਾ ਦੇ ਖੇਡ ਮੇਲੇ ਦਮ ਤੋੜ ਰਹੇ ਸਨ। ਮਾਲਵੇ ਅਤੇ ਦੁਆਬੇ ਇਲਾਕੇ ਦੇ ਮੁਕਾਬਲੇ ਮਾਝੇ ਵਿੱਚ ਕੁਝ ਇੱਕ ਛਿਝਾਂ ਨੂੰ ਛੱਡਕੇ, ਪੇਂਡੂ ਖੇਡ ਮੇਲਿਆਂ ਦਾ ਭੋਗ ਪੈ ਚੁੱਕਾ ਸੀ। ਮਾਝੇ ਵਿੱਚ ਕੋਈ ਵੀ ਅਜਿਹਾ ਟੂਰਨਾਮੈਂਟ ਨਹੀਂ ਸੀ ਜਿਥੇ ਅੰਤਰਰਾਸ਼ਟਰੀ ਪੱਧਰ ਦੀਆਂ ਮਾਨਤਾ ਪ੍ਰਾਪਤ ਖੇਡਾਂ ਜਿਆਦਾ ਗਿਣਤੀ ਵਿੱਚ ਹੁੰਦੀਆਂ ਹੋਣ। ਅੱਜ ਵੀ ਮਾਝੇ ਦੇ ਪੇਂਡੂ ਟੂਰਨਾਮੈਂਟ ਦੁਆਬੇ ਅਤੇ ਮਾਲਵੇ ਦੇ ਖੇਡ ਮੇਲਿਆ ਦੇ ਹਾਣ ਦੇ ਨਹੀਂ ਹਨ ਕਿਉਂਕਿ ਮਝੈਲਾ ਕੋਲ ਖੇਡ ਮੇਲਿਆ ਲਈ ਪੂਰੇ ਮਾਲੀ ਸਾਧਨ ਨਹੀਂ ਹਨ। ਪਰ ਕਮਲਜੀਤ ਖੇਡਾ ਦਾ ਮਾੜੇ ਹਾਲਾਤਾਂ ਵਿੱਚ ਸ਼ੁਰੂ ਹੋ ਕੇ ਪੰਜਾਬ ਦੇ ਪੇਂਡੂ ਖੇਡ ਮੇਲਿਆ ਦਾ ਮੋਹਰੀ ਬਣਨਾ ਅਚੰਬੇ ਵਾਲੀ ਗੱਲ ਹੈ। ਕਮਲਜੀਤ ਖੇਡਾਂ, ਆਯੋਜਨ/ਪ੍ਰਬੰਧਾਂ ਪੱਖੋਂ ਖੇਡ ਈਵੈਂਟਸ ਪਖੋ, ਸ਼ਾਮਲ ਖਿਡਾਰੀਆਂ/ਐਥਲੀਟਾਂ ਦੀ ਗਿਣਤੀ ਪੱਖੋ ਅਤੇ ਇਸ ਵਿੱਚ ਸ਼ਾਮਲ ਹੋਣ ਵਾਲੇ ਅੰਤਰਰਾਸ਼ਟਰੀ ਖਿਡਾਰੀਆਂ ਪੱਖੋਂ ਆਪਣੀ ਮਿਸਾਲ ਆਪ ਹਨ। ਬੜੇ ਹੀ ਸਲੀਕੇ ਅਤੇ ਯੋਜਨਾਬੱਧ ਢੰਗ ਨਾਲ ਹੁੰਦੀਆਂ ਕਮਲਜੀਤ ਖੇਡਾ ਦੇਖ ਕੇ ਹਰ ਇਕ ਖੇਡ ਪ੍ਰੇਮੀ ਦੇ ਮਨ ਵਿੱਚ ਇਹ ਜਾਨਣ ਦੀ ਉਤਸੁਕਤਾ ਪੈਦਾ ਹੁੰਦੀ ਹੈ ਕਿ ਉਹ ਕਿਹੜੀ ਸ਼ਕਤੀ ਜਾਂ ਪ੍ਰੇਰਣਾ ਸ੍ਰੋਤ ਜਾਂ ਮਾਰਗ ਦਰਸ਼ਕ ਸਨ ਜਿਨ੍ਹਾਂ ਕਰਕੇ ਖੇਡਾਂ ਇਸ ਮੁਕਾਮ ਤੱਕ ਪਹੁੰਚੀਆਂ ਹਨ। ਆਉ ਆਪ ਨੂੰ ਕਮਲਜੀਤ ਖੇਡਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਫਰ ਤੋਂ ਜਾਣੂ ਕਰਵਾਉਦੇ ਹਾਂ।
ਸ. ਕਮਲਜੀਤ ਸਿੰਘ ਸਪੁੱਤਰ ਸ. ਮਹਿੰਦਰ ਸਿੰਘ ਅਤੇ ਮਾਤਾ ਮਹਿੰਦਰਜੀਤ ਕੌਰ ਪਿੰਡ ਕੋਟਲਾ ਸਾਹੀਆਂ ਬਟਾਲਾ, ਸਰਵਿਸ ਦਾ ਰਾਸ਼ਟਰੀ ਪੱਧਰ ਦਾ ਪੋਲ ਵਾਲਟਰ ਸੀ। ਉਹ ਪਿੰਡ ਦਾ ਵਧੀਆ ਕਬੱਡੀ ਖਿਡਾਰੀ ਹੋਣ ਦੇ ਨਾਲ-ਨਾਲ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਗੀਤੀਵਿਧੀਆਂ ਦਾ ਮੋਹਰੀ ਸੀ। ਉਹ ਸੁਭਾਅ ਪੱਖੋ ਹਸਮੁੱਖ ਅਤੇ ਦਲੇਰ ਸੀ। ਉਹ ਵਧੀਆ ਭੰਗੜਾ, ਡਰਾਮਾ, ਲਤੀਫੇ ਸੁਨਾਉਣ ਵਾਲਾ ਅਤੇ ਗਾਉਣ ਵਾਲਾ ਕਲਾਕਾਰ ਸੀ। ਉਹ ਸੁਚੇਤ ਸੋਚ ਦਾ ਮਾਲਕ ਹੋਣ ਕਰਕੇ ਚਾਹੁੰਦਾ ਸੀ ਕਿ ਪਿੰਡ ਅਤੇ ਇਲਾਕੇ ਦੇ ਨੌਜਵਾਨਾਂ ਦੀ ਖੇਡ ਕੱਲਬ ਬਣਾ ਕੇ ਖੇਡ ਗਤੀਵਿਧੀ ਸ਼ੁਰੂ ਕੀਤੀ ਜਾਵੇ ਤਾਂ ਜੋ ਨੌਜਵਾਨ ਮਾੜੀਆਂ ਅਲਾਮਤਾਂ ਅਤੇ ਨਸ਼ਿਆਂ ਤੋਂ ਬਚੇ ਰਹਿਣ ਅਤੇ ਖੇਡ ਮੈਦਾਨਾਂ ਨੂੰ ਨਿਕਲਣ। ਉਹ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੇ ਰਾਹਾਂ ਦਾ ਪਾਂਧੀ ਸੀ। ਆਪ ਫੌਜ ਵਿੱਚ ਸਰਵਿਸ ਕਰਕੇ ਹੋਣ ਕਰਕੇ ਉਸਨੇ ਆਪਣੇ ਬੇਰਿੰਗ ਕਾਲਜ ਬਟਾਲਾ ਵਿੱਚ ਗਰੇਜੂਏਸ਼ਨ ਕਰਦੇ ਭਰਾ ਪ੍ਰਿਥੀਪਾਲ ਸਿੰਘ ਨੂੰ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਖੇਡ ਕੱਲਬ ਬਣਾ ਕੇ ਪਿੰਡ ਪੱਧਰ ਤੇ ਸਮਾਜਿਕ, ਧਾਰਮਿਕ ਸਭਿਆਚਾਰ ਅਤੇ ਖੇਡ ਗਤੀਵਿਧੀ ਸ਼ੁਰੂ ਕਰਨ ਲਈ ਪ੍ਰੇਰਿਆ। ਉਸ ਦੀ ਸੋਚ ਮੁਤਾਬਿਕ ਸਾਲ 1987 ਵਿੱਚ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਖੇਡ ਕਲੱਬ ਪਿੰਡ ਕੋਟਲਾ ਸਾਹੀਆ ਹੋਂਦ ਵਿੱਚ ਆਈ। ਪਿੰਡ ਦੇ ਨੌਜਵਾਨ ਦਿਲਬਾਗ ਸਿੰਘ, ਹਜੂਰ ਸਿੰਘ, ਲਖਵਿੰਦਰ ਸਿੰਘ, ਗੁਰਮੇਜ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ, ਕੇਵਲ ਸਿੰਘ, ਜਗਤਾਰ ਸਿੰਘ ਜੱਗਾ ਕਬੱਡੀ ਖਿਡਾਰੀ, ਬਲਕਾਰ ਸਿੰਘ ਮਿੰਟੂ, ਪ੍ਰਸੋਤਮ ਸਿੰਘ, ਹਰਿੰਦਰ ਸਿੰਘ ਹੇਰ, ਬਲਕਾਰ ਸਿੰਘ ਖੈਹਰਾ, ਮਨਜਿੰਦਰ ਸਿੰਘ, ਹਰਦੀਪ ਸਿੰਘ, ਹਰਜੀਤ ਸਿੰਘ ਘੋਨਾ, ਪ੍ਰਦੁੱਮਣ ਸਿੰਘ. ਸ. ਜਤਿੰਦਰ ਪਾਲ ਸਿੰਘ ਪਾਲੀ, ਸਰਬਜੀਤ ਸਿੰਘ, ਸਵਿੰਦਰ ਸਿੰਘ ਬਿੰਦੂ, ਸਤਨਾਮ ਸਿੰਘ, ਰਣਜੀਤ ਸਿੰਘ, ਬੇਅੰਤ ਸਿੰਘ, ਚਰਨ ਦਾਸ, ਰਾਮ ਸਿੰਘ ਢੋਲੀ ਆਦਿ ਮੈਂਬਰ ਬਣੇ। ਕਲੱਬ ਨੇ ਪਿੰਡ ਪੱਧਰ ਤੇ ਗਤੀਵਿਧੀਆਂ ਸ਼ੁਰੂ ਕੀਤੀਆਂ। ਕਮਲਜੀਤ ਸਿੰਘ ਦੇ ਐਥਲੀਟ ਭਰਾ ਖੁਸ਼ਕਰਨ ਸਿੰਘ ਅਤੇ ਜਸਮੇਰ ਸਿੰਘ ਜੋ ਸਰਵਿਸ ਕਰਦੇ ਸਨ ਨੇ ਵੀ ਕਲੱਬ ਦਾ ਭਰਵਾ ਸਾਥ ਦਿੱਤਾ। ਪਿੰਡ ਵਿੱਚ ਨੌਜਵਾਨਾਂ ਅਤੇ ਬੱਚਿਆਂ ਲਈ ਖੇਡਣ ਲਈ ਕੋਈ ਗਰਾਊਂਡ ਨਹੀਂ ਸੀ। ਕਲੱਬ ਨੇ ਪਿੰਡ ਦੇ ਮੋਹਤਬਰ ਸੱਜਣਾ ਅਮਰਜੀਤ ਸਿੰਘ ਹੇਰ, ਹੈਡਮਾਸਟਰ ਸਾਧੂ ਸਿੰਘ, ਸੁਰਜੀਤ ਸਿੰਘ ਸੋਢੀ, ਮਨੋਹਰ ਸਿੰਘ ਕਲਸੀ, ਸਰਦੂਲ ਸਿੰਘ, ਕਰਨੈਲ ਸਿੰਘ, ਕਰਮ ਸਿੰਘ ਰੰਧਾਵਾ, ਕੈਪਟਨ ਚੰਨਣ ਸਿੰਘ, ਮੇਵਾ ਸਿੰਘ, ਕਰਤਾਰ ਸਿੰਘ, ਠੇਕੇਦਾਰ ਜੋਗਿੰਦਰ ਸਿੰਘ, ਜਰਨੈਲ ਸਿੰਘ ਆਦਿ ਨੂੰ ਨਾਲ ਲੈ ਕੇ ਪੰਚਾਇਤ ਤੋਂ ਚਾਰ ਕਨਾਲਾ ਜਮੀਨ ਖੇਡਣ ਵਾਸਤੇ ਛੁਡਾਈ ਅਤੇ ਫਿਰ ਅਗਲੇ ਸਾਲ ਜੋਰ ਪਾ ਕੇ 10 ਕੁ ਕਨਾਲਾ ਦਾ ਖੇਡ ਮੈਦਾਨ ਬਣਾ ਲਿਆ। ਇਹ ਖੇਡ ਕੱਲਬ ਦੀ ਪਹਿਲੀ ਪ੍ਰਾਪਤੀ ਸੀ। ਇਸੇ ਸਾਲ ਪਿੰਡ ਦੇ ਨੌਜਵਾਨਾਂ ਕਬੱਡੀ ਨੈਸ਼ਨਲ ਸਟਾਇਲ ਅਤੇ 62 ਕਿਲੋ ਗਰਾਮ ਸਰਕਲ ਸਟਾਇਲ ਦੀਆਂ ਵਧੀਆਂ ਟੀਮਾਂ ਬਣਾ ਲਈਆਂ ਅਤੇ ਕੁਝ ਨੌਜਵਾਨ ਐਥਲੈਟਿਕਸ ਦੇ ਈਵੈਂਟਸ ਕਰਨ ਲੱਗ ਪਏ। ਪਿੰਡ ਵਿੱਚ ਖੇਡ ਗਤੀਵਿਧੀ ਚਲ ਪਈ। ਪਿੰਡ ਦੇ ਉਪਰੋਕਤ ਪਤਵੰਤੇ ਵੀ ਕੱਲਬ ਨਾਲ ਇੱਕ ਧਿਰ ਵਜੋਂ ਜੁੜ ਗਏ। ਪਿੰਡ ਦੀ ਪੰਚਾਇਤ ਵੀ ਕਲੱਬ ਦਾ ਸਾਥ ਦੇਣ ਲੱਗ ਪਈ। ਕਲੱਬ ਨੇ 1988 ਵਿੱਚ ਪਹਿਲਾ ਪਿੰਡ ਪੱਧਰ ਦਾ ਟੂਰਨਾਮੈਂਟ ਕਰਵਾਇਆ।
ਕਮਲਜੀਤ ਸਿੰਘ ਦੇ ਕਹਿਣ ਮੁਤਾਬਿਕ ਕਲੱਬ ਨੇ ਆਪਣਾ ਦਾਇਰਾ ਇਲਾਕੇ ਵਿੱਚ ਵਧਾਉਣ ਸ਼ੁਰੂ ਕਰ ਦਿੱਤਾ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਆਗੂ ਨਿਸ਼ਾਨ ਸਿੰਘ ਰੰਧਾਵਾ ਪਿੰਡ ਕਾਲੀਆ (ਬਟਾਲਾ) ਆਪਣੀ ਖੇਡ ਸਮਰਥਨ ਸੋਚ ਕਰਕੇ ਕੱਲਬ ਨਾਲ ਜੁੜ ਗਿਆ। ਉਸ ਨੇ ਇਲਾਕੇ ਵਿੱਚ ਖੇਡਾਂ ਨੂੰ ਪ੍ਰਫਲਤ ਕਰਨ ਲਈ ਪਿੰਡ ਕੋਟਲਾ ਸਾਹੀਆਂ ਨੂੰ ਕੇਂਦਰੀ ਸਥਾਨ ਬਣਾ ਕੇ ਖੇਡ ਗਤੀਵਿਧੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਖੇਡਾਂ ਦੇ ਹਿਤੈਸ਼ੀ ਰਤਨ ਸਿੰਘ ਬਾਜਵਾ, ਰਛਪਾਲ ਸਿੰਘ ਡੀ.ਐਸ.ਪੀ. ਸਰਦੂਲ ਸਿੰਘ ਮਲਿਆਵਾਲ, ਨਰਿੰਦਰ ਸਿੰਘ ਭੁੱਲਰ, ਪ੍ਰਿੰ. ਮੁਸ਼ਤਾਕ ਗਿੱਲ, ਰਛਪਾਲ ਸਿੰਘ ਗਾਦੜੀਆਂ, ਜਸਵੰਤ ਸਿੰਘ ਧੁਪਸੜੀ, ਸੁਖਨੰਦਨ ਸਿੰਘ ਉਦੋਵਾਲ, ਜਗਦੀਸ਼ ਸਿੰਘ ਬਾਜਵਾ, ਰਜਵੰਤ ਸਿੰਘ ਵਿਝੰਵਾ, ਭੁਪਿੰਦਰ ਸਿੰਘ ਡਿੰਪਲ ਲੁਧਿਆਣਾ, ਬਲਬੀਰ ਸਿੰਘ ਬਾਜਵਾ, ਸਰੂਪ ਸਿੰਘ ਬੱਲ, ਪਰਜਿੰਦਰ ਸਿੰਘ ਘੁਮਾਣ, ਦਿਲਬਾਗ ਸਿੰਘ ਭਿੰਡਰ, ਤੇਜਿੰਦਰ ਸਿੰਘ ਪੰਨੂ, ਇਨਪੈਕਟਰ ਜਸਬੀਰ ਸਿੰਘ, ਪ੍ਰੋ. ਬਲਬੀਰ ਸਿੰਘ ਕੋਲਾ, ਮਨੋਹਰ ਸਿੰਘ ਸੁਟਾਵਾਂ, ਸ੍ਵ. ਸੰਤੋਖ ਸਿੰਘ ਗਾਇਕ, ਕਾਬਲ ਸਿੰਘ ਪ੍ਰਧਾਨ, ਦਵਿੰਦਰ ਸਿੰਘ ਕਾਲਾਨੰਗਲ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਸ. ਕੁਲਵਿੰਦਰ ਸਿੰਘ ਬਾਜਵਾ ਐਮ.ਸੀ. (ਬਟਾਲਾ), ਸ. ਪ੍ਰੀਤਮ ਸਿੰਘ ਸੰਧੂ (ਬਟਾਲਾ), ਸਰੂਪ ਸਿੰਘ ਕਾਲਾ ਨੰਗਲ, ਰਜਵੰਤ ਸਿੰਘ, ਰਾਣਾ ਅਤੇ ਹੀਰਾ ਘੁਮਾਣ, ਦਵਿੰਦਰ ਕੌਰ, ਤੇਜਿੰਦਰ ਕੌਰ, ਯਾਦਵਿੰਦਰ ਸਿੰਘ ਘੁਮਣ, ਹਰਪਾਲ ਸਿੰਘ ਬਟਾਲਾ, ਅਸ਼ਵਨੀ ਕੁਮਾਰ, ਅਮਰਬੀਰ ਸਿੰਘ ਘੁਮਣ, ਪ੍ਰੋ. ਸੈਮੂਅਲ ਗਿੱਲ, ਮਿੰਟਾ ਬਟਾਲਾ, ਹਰਪ੍ਰੀਤ ਸਿੰਘ ਲਵਲੀ ਬਟਾਲਾ, ਸੁਖਦੇਵ ਸਿੰਘ ਰੰਧਾਵਾ, ਸੁਖਦੇਵ ਸਿੰਘ ਉਦੋਵਾਲ, ਸੁੱਖ ਘੁਮਣ, ਜਸਦੀਪ ਸਿੰਘ ਬਠਿੰਡਾ, ਰਜਿੰਦਰ ਸਿੰਘ ਮਹਿਬੂਬ ਸਟੂਡੀਓ ਅਤੇ ਰਜਵੰਤ ਸਿੰਘ ਕਾਲੀਆ, ਸਤਨਾਮ ਸਿੰਘ, ਸੁਖਜਾਦ ਸਿੰਘ, ਗੁਲਜਾਰ ਸਿੰਘ ਭੁੱਲਰ, ਲਖਵਿੰਦਰ ਸਿੰਘ ਭੁੱਲਰ ਅਤੇ ਭੁਪਿੰਦਰ ਸਿੰਘ ਭੁੱਲਰ ਸਮੇਤ ਬਹੁਤ ਸਾਰੇ ਨੌਜਵਾਨਾਂ ਦਾ ਕਾਫਲਾ ਇਕੱਠਾ ਹੋ ਕੇ ਤੁਰਿਆ। ਕਲੱਬ ਦਾ ਨਾਮ ਸੁਰਜੀਤ ਸਪੋਰਟਸ ਅਤੇ ਕਲਚਰਲ ਫਾਉਡੇਸ਼ਨ ਰੱਖਿਆ ਗਿਆ। ਪ੍ਰਿਥੀਪਾਲ ਸਿੰਘ ਪ੍ਰਧਾਨ, ਨਿਸ਼ਾਨ ਸਿੰਘ ਰੰਧਾਵਾ ਜਨਰਲ ਸੈਕਰੇਟਰੀ ਬਣਾਏ ਗਏ। ਤੇਜਿੰਦਰ ਸਿੰਘ ਪੰਨੂ ਨੂੰ ਵਿੱਤ ਸਕੱਤਰ ਬਣਾਇਆ ਗਿਆ। ਸੁਰਜੀਤ ਸਿੰਘ ਸੋਢੀ ਨੂੰ ਪੇਂਡੂ ਵਿੰਗ ਦਾ ਪ੍ਰਧਾਨ ਬਣਾਇਆ ਗਿਆ। 3 ਸਾਲ ਬਾਅਦ ਵਿੱਚ ਇਸ ਵਿੰਗ ਨੂੰ ਖਤਮ ਕਰ ਦਿੱਤਾ ਗਿਆ ਸੀ। ਸਾਲ 1989 ਵਿੱਚ ਛੋਟੇ ਪੱਧਰ ਤੇ ਪੇਂਡੂ ਖੇਡ ਮੇਲਾ ਕਰਵਾਇਆ ਗਿਆ। ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ ਸੀਨੀਅਰ ਅਤੇ 14 ਸਾਲ ਤੇ 17 ਸਾਲ ਦੇ ਈਵੈਂਟਸ ਕਬੱਡੀ ਸਰਕਲ ਸਟਾਇਲ 58 ਕਿਲੋ ਗ੍ਰਾਮ, 62 ਕਿਲੋ ਗ੍ਰਾਮ ਕਬੱਡੀ ਨੌਸ਼ਨਲ ਸਟਾਇਲ (ਲੜਕੇ) ਵਾਲੀਬਾਲ (ਸਮੈਸਿੰਗ) ਲੜਕੇ ਅਤੇ ਖੋ-ਖੋ ਲੜਕੀਆਂ ਆਦਿ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਬਜਟ 90 ਹਜਾਰ ਦੇ ਕਰੀਬ ਸੀ। ਇਥੋਂ ਹੀ ਮੌਜੂਦਾ ਕਮਲਜੀਤ ਖੇਡਾਂ ਦਾ ਮੁੱਢ ਬੱਝਾ।
ਮਾਰਚ 1990 ਵਿੱਚ ਕਲੱਬ ਵੱਲੋਂ ਦੂਜਾ ਟੂਰਨਾਮੈਂਟ ਕਰਵਾਇਆ ਗਿਆ ਪਰ ਅਕਤੂਬਰ 1990 ਵਿੱਚ ਕਲੱਬ ਤੇ ਕਹਿਰ ਵਾਲੀ ਹਨੇਰੀ ਝੁਲੀ। ਖੇਡ ਕੱਲਬ ਦਾ ਉਸਰੀਆ ਅਤੇ ਖੇਡ ਗਤੀਵਿਧੀਆਂ ਦਾ ਧੁਰਾ ਐਥਲੀਟ ਕਲਮਜੀਤ ਸਿੰਘ ਹੇਰ ਦਾ ਫਿਰੋਜਪੁਰ ਵਿਖੇ ਪ੍ਰੈਕਟਿਸ ਕਰਕੇ ਆਉਂਦੇ ਦਾ ਐਕਸੀਡੈਂਟ ਹੋ ਗਿਆ। ਫੌਜ ਨੇ ਆਪਣੇ ਪੋਲ ਵਾਲਟਰ ਨੂੰ ਬਚਾਉਣ ਲਈ ਪੂਰੀ ਵਾਹ ਲਾ ਦਿੱਤੀ। ਪਰ ਮੌਤ ਦੀ ਜਿੱਤ ਹੋਈ ਅਤੇ ਉਹ 23 ਅਕਤੂਬਰ 1990 ਨੂੰ ਸੰਸਾਰ ਨੂੰ ਅਲਵਿਦਾ ਕਹਿ ਗਿਆ। ਪੰਜਾਬ ਅਤੇ ਭਾਰਤ ਕੁਝ ਕਰ ਗੁਜਰਨ ਵਾਲੇ ਐਥਲੀਟ ਤੋਂ ਵਾਂਝੇ ਹੋ ਗਿਆ। ਇਲਾਕੇ ਦੇ ਖੇਡ ਹਲਕਿਆੰ ਵਿੱਚ ਸੋਗ ਪੈ ਗਿਆ। ਖੇਡ ਕੱਲਬ ਦੀ ਗਤੀਵਿਧੀ ਮੁਰਝਾ ਗਈ। ਪਿੰਡ ਦੇ ਨੌਜਵਾਨਾਂ ਦੇ ਹੌਂਸਲੇ ਟੁੱਟ ਗਏ। ਫਿਰ ਸੋਚ ਵਿਚਾਰ ਤੋਂ ਬਾਅਦ ਕਲੱਬ ਦੇ ਮੈਂਬਰਾਂ ਨੇ ਢੇਰੀ ਢਾਉਣ ਦੀ ਬਜਾਏ ਸ੍ਵ. ਕਲਮਜੀਤ ਸਿੰਘ ਦੀ ਸੋਚ ਨੂੰ ਪੂਰਾ ਕਰਨ ਦਾ ਨਿਹਚੈ ਕੀਤਾ। ਉਸ ਦੀ ਸਦੀਵੀ ਯਾਦ ਵਿੱਚ ਹਰ ਸਾਲ ਉਸ ਦੀ ਬਰਸੀ ਅਕਤੂਬਰ ਮਹੀਨੇ ਵਿੱਚ ਕਮਲਜੀਤ ਖੇਡਾਂ ਨਾ ਦਾ ਟੂਰਨਾਮੈਂਟ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸੇ ਸਮੇਂ ਖੇਡ ਕਲੱਬ ਲਈ ਵੱਡੀ ਢਾਰਸ ਵਾਲੀ ਗੱਲ ਇਹ ਬਣੀ ਕਿ ਪੰਜਾਬੀ ਦੇ ਉਘੇ ਵਿਦਵਾਨ ਤੇ ਖੇਡ ਲੇਖਕ ਤੇ ਪ੍ਰੋਮੋਟਰ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਖੇਡ ਕਲੱਬ ਦੀ ਬਾਂਹ ਫੜੀ । ਉਨ੍ਹਾਂ ਨੇ ਨੌਜਵਾਨਾਂ ਨੂੰ ਹੋਰ ਤਗੜੇ ਹੋ ਕੇ ਮਾਝੇ ਇਲਾਕੇ ਵਿੱਚ ਖੇਡ ਅਤੇ ਸਭਿਆਚਾਰਕ ਗਤੀਵਿਧਆਂ ਕਰਨ ਲਈ ਪ੍ਰੇਰਿਆ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੇ ਅਹੁਦੇਦਾਰਾਂ ਸ. ਜਗਦੇਵ ਸਿੰਘ ਜਸੋਵਾਲ, ਸ੍ਵ. ਹਰਜੀਤ ਸਿੰਘ ਬੇਦੀ, ਸ. ਦਰਸ਼ਨ ਸਿੰਘ ਮੱਕੜ, ਸ. ਪ੍ਰਗਟ ਸਿੰਘ ਗਰੇਵਾਲ, ਤੇਜ ਪ੍ਰਤਾਪ ਸਿੰਘ ਸੰਧੂ, ਡਾ. ਦਰਸ਼ਨ ਬੜੀ, ਪ੍ਰੋ. ਨਿਰਮਲ ਸਿੰਘ ਜੌੜਾ, ਕੰਵਲਜੀਤ ਸਿੰਘ ਸ਼ੰਕਰ ਅਤੇ ਜਗਰੂਪ ਸਿੰਘ ਜਰਖੜ ਆਦਿ ਆਪਣੇ ਮਿੱਤਰ ਸਨੇਹੀਆਂ ਦਾ ਪੂਰਾ ਸਹਿਯੋਗ ਦਿਵਾਉਣ ਸ਼ੁਰੂ ਕਰ ਦਿੱਤਾ। ਉਲੰਪੀਅਨ ਸ੍ਵ. ਸੁਰਜੀਤ ਸਿੰਘ ਹੋਰਾਂ ਦੇ ਪਰਿਵਾਰ ਮਾਤਾ ਜੋਗਿੰਦਰ ਕੌਰ ਜੀ, ਸ੍ਰੀਮਤੀ ਚੰਚਲ ਸੁਰਜੀਤ ਸਿੰਘ, ਸ. ਬਲਜੀਤ ਸਿੰਘ ਰੰਧਾਵਾ ਅਤੇ ਚਾਚਾ ਪ੍ਰੀਤਮ ਸਿੰਘ ਹੋਰਾਂ ਨੇ ਵੀ ਸਾਥ ਦੇਣ ਦੀ ਬੇਨਤੀ ਪ੍ਰਵਾਨ ਕੀਤੀ। ਮਾਤਾ ਜੋਗਿੰਦਰ ਕੌਰ ਜੀ, ਪ੍ਰੋ. ਸੁਰੰਿਦਰ ਸਿੰਘ ਕਾਹਲੋਂ, ਸ਼੍ਰੀਮਤੀ ਚੰਚਲ ਸੁਰਜੀਤ ਸਿੰਘ, ਪ੍ਰੋ. ਸੁਖਵੰਤ ਸਿੰਘ ਗਿੱਲ, ਉਲੰਪੀਅਨ ਸ. ਸੁਰਿੰਦਰ ਸਿੰਘ ਸੋਢੀ ਅਤੇ ਸਰਦਾਰ ਬਲਦੇਵ ਸਿੰਘ ਲੁਧਿਆਣਾ ਫਾਉਂਡੇਸ਼ਨ ਦੇ ਸਰਪ੍ਰਸਤ ਬਣ ਗਏ। ਜਲੰਧਰ ਦੂਰਦਰਸ਼ਨ ਤੋਂ ਸ੍ਵ. ਅਮਰਜੀਤ ਸਿੰਘ ਗਰੇਵਾਲ, ਪ੍ਰੋ. ਕੰਵਲਜੀਤ ਸਿੰਘ ਨਿਊਜ ਰੀਡਰ, ਬਲਜੀਤ ਸਿੰਘ ਸੰਦਲੀ ਪੈੜਾ, ਬਲਕਾਰ ਸਿੰਘ ਰਛਪਾਲ ਸਿੰਘ ਬਾਠ, ਮਨੋਹਰ ਸਿੰਘ ਭਾਰਜ, ਅਮਰਜੀਤ ਸਿੰਘ ਕੁੱਕੂ, ਬਲਬੀਰ ਸਿੰਘ ਕੈਮਰਾਮੈਨ, ਕੇ.ਕੇ. ਬਾਲੀ, ਕਰਮਪਾਲ ਸਿੰਘ ਢਿੱਲੋਂ ਐੰਕਰ, ਰਮੇਸ਼ ਸ਼ਰਮਾ ਦਿੱਲੀ ਦੂਰਦਰਸ਼ਨ, ਸ. ਜਸਵੰਤ ਸਿੰਘ ਭੋਲਾ, ਗੋਲਡੀ ਜਲੰਧਰ ਤੇ ਹਰਪ੍ਰੀਤ ਸਿੰਘ ਗੋਪੀ, ਨਿਸ਼ਾਨ ਸਿੰਘ ਦੇ ਕਹਿਣ ਤੇ ਸੁਰਜੀਤ ਸਪੋਰਟਸ ਫਾਉਂਡੇਸ਼ਨ ਦੇ ਕਾਫਲੇ ਵਿੱਚ ਰਲ ਗਏ। ਸੰਸਥਾ ਦਾ ਸਲਾਹਕਾਰ ਬੋਰਡ ਬਣਾਇਆ ਗਿਆ, ਜਿਸ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਿੰਸੀਪਲ ਸਰਵਨ ਸਿੰਘ ਢੁਡੀਕੇ, ਸ. ਦਰਸ਼ਨ ਸਿੰਘ ਮਕੱੜ, ਸ. ਤੇਜ ਪ੍ਰਤਾਪ ਸਿੰਘ ਸੰਧੂ, ਸ੍ਰੀ ਰਮੇਸ਼ ਸ਼ਰਮਾ ਦਿੱਲੀ ਦੂਰਦਰਸ਼ਨ, ਡਾ. ਤਾਰਾ ਸਿੰਘ ਸੰਧੂ, ਸ. ਬਲਜੀਤ ਸਿੰਘ ਸੰਦਲੀ ਪੈੜਾ ਬਲਕਾਰ ਸਿੰਘ ਜਲੰਧਰ ਦੂਰਦਰਸ਼ਨ, ਰਛਪਾਲ ਸਿੰਘ ਪਾਠ, ਪ੍ਰਿੰਸੀਪਲ ਗੁਰਮੁੱਖ ਸਿੰਘ ਮਾਣੂਕੇ, ਐਡਵੋਕੇਟ ਵਿਜੈ ਬੀ ਵਰਮਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਕੰਵਲਜੀਤ ਸਿੰਘ ਸ਼ੰਕਰ ਨੇ ਸ਼ਾਮਲ ਹੋਣਾ ਪ੍ਰਵਾਨ ਕੀਤਾ। ਰਾਜਿੰਦਰ ਪਾਲ ਸਿੰਘ ਧਾਲੀਵਾਲ ਪੱਤਰਕਾਰ ਇਨਚਾਰਜ ਅਜੀਤ ਬਟਾਲਾ ਨੇ ਆਪਣੇ ਸਾਥੀ ਪੱਤਰਕਾਰ ਸੈਂਡੀ ਬਟਾਲਾ ਸਰਨਜੀਤ ਸਿੰਘ, ਸਿਮਰਤਪਾਲ ਸਿੰਘ ਵਾਲੀਆ, ਅਸ਼ਵਨੀ ਕੁਮਾਰ, ਅਮੀਰ ਸਿੰਘ ਸੱਗੂ, ਪ੍ਰਦੀਪ ਲੂਥਰਾ, ਸ੍ਰੀਮਤੀ ਨੀਲਮ ਮਹਾਜਨ ਆਦਿ ਨਾਲ ਖੇਡਾ ਨਾਲ ਜੁੜ ਕੇ ਇਨ੍ਹਾਂ ਨੂੰ ਪੰਜਾਬ/ਭਾਰਤ ਦੇ ਨਕਸ਼ਾ ਤੇ ਉਭਾਰਿਆ। ਧਾਲੀਵਾਲ ਦੇ ਖੇਡਾਂ ਨਾਲ ਜੁੜ ਜਾਣ ਕਾਰਨ ਹਾਸਲ ਕੀਤੀ ਜਾਣ ਵਾਲੀ ਮੰਜਿਲ ਦਾ ਰਾਹ ਸੁਖਾਲਾ ਹੋ ਗਿਆ।
ਫਾਉਂਡੇਸ਼ਨ ਨੇ ਮਾਝੇ ਇਲਾਕੇ ਵਿੱਚ ਖੇਡਾਂ ਦੇ ਖੇਤਰ ਨੂੰ ਹੁਲਾਰਾ ਦੇਣ ਲਈ ਇੱਕ ਪੇਂਡੂ ਖੇਡ ਟੂਰਨਾਮੈਂਟ ਕਮਲਜੀਤ ਖੇਡਾਂ, ਸੱਭਿਆਚਾਰ ਦੇ ਪ੍ਰਸਾਰ ਕਰਨ ਹਿੱਤ ਬਟਾਲਾ ਸ਼ਹਿਰ ਵਿੱਖੇ ਸ਼ਿਵ ਬਟਾਲਵੀ ਯਾਦਗਾਰੀ ਮੇਲਾ ਅਤੇ ਸ੍ਵ. ਸੁਰਜੀਤ ਸਿੰਘ ਉਲੰਪੀਅਨ ਦੀ ਯਾਦ ਵਿੱਚ ਇੱਕ ਰਾਜ ਪੱਧਰੀ ਹਾਕੀ ਟੂਰਨਾਮੈਂਟ ਗੁਰਦਾਸਪੁਰ ਜਿਲੇ ਵਿੱਚ ਕਰਨ ਦਾ ਤਹਈਆ ਕੀਤਾ। ਉਲੰਪੀਅਨ ਸੁਰਜੀਤ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ 1 ਵਾਰ ਕਰਨ ਉਪਰੰਤ ਹਾਕੀ ਗਰਾਊੰਡ ਦੀ ਮੁਸ਼ਕਲ ਕਰਕੇ ਹੋ ਨਾ ਸਕਿਆ। ਸ਼ਿਵ ਕੁਮਾਰ ਬਟਾਲਵੀ ਸਮਾਰੋਹ 7 ਸਾਲ ਕਰਵਾਇਆ ਗਿਆ। ਪਰ ਕਮਲਜੀਤ ਖੇਡਾਂ ਸਾਲ ਦਰ ਸਾਲ ਮੰਜਿਲਾਂ ਸਰ ਕਰਦੀਆਂ ਬੁਲੰਦੀਆਂ ਤੇ ਪਹੁੰਚ ਗਈਆਂ ਹਨ। ਫਾਉਂਡੇਸ਼ਨ ਦਾ ਨਾ ਸਾਲ 1996 ਵਿੱਚ ਸੁਰਜੀਤ ਸਪੋਰਟਸ ਫਾਉਂਡੇਸ਼ਨ ਰਜਿ. ਬਟਾਲਾ ਪੰਜਾਬ ਕਰ ਦਿੱਤਾ ਗਿਆ। ਫਾਉਂਡੇਸ਼ਨ ਵੱਲੋਂ ਕਮਲਜੀਤ ਖੇਡਾਂ ਕਰਵਾਉਣ ਲਈ ਹਰ ਸਾਲ ਖੇਡਾਂ ਕਰਾਉਣ ਵਾਲੀ ਪ੍ਰਬੰਧਕੀ ਕਮੇਟੀ ਦਾ ਗਠਨ ਖੇਡ ਮੌਕੇ ਕੀਤਾ ਜਾਂਦਾ ਹੈ। ਸਾਲ 1996 ਤੋਂ ਸ੍ਰ. ਦਵਿੰਦਰ ਸਿੰਘ ਕਾਲਾ ਨੰਗਲ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ।
ਕਮਲਜੀਤ ਖੇਡ ਨੂੰ ਪੰਜਾਬ ਦੇ ਉਘੇ ਲੋਕ ਗਾਇਕ ਮਨਮੋਹਨ ਵਾਰਿਸ, ਅਮਰਿੰਦਰ ਗਿੱਲ, ਕਮਲ ਹੀਰ, ਸੁਰਿੰਦਰ ਛਿੰਦਾ, ਬੀਬਾ ਪ੍ਰਮਿੰਦਰ ਸੰਧੂ, ਹਰਭਜਨ ਮਾਨ, ਪਦਮ ਸ੍ਰੀ ਹੰਸ ਰਾਜ ਹੰਸ, ਜਸਵੀਰ ਜੱਸੀ, ਪੰਮੀ ਬਾਈ, ਸੁਖਵਿੰਦਰ ਸੁਖੀ, ਕੁਲਦੀਪ ਮਾਣਕ, ਮੁਹੰਮਦ ਸਦੀਕ, ਅਜੈ ਦਿਉਲ, ਸੁਮਨ ਦੱਤਾ, ਸਤਵਿੰਦਰ ਬਿੱਟੀ, ਰਵਿੰਦਰ ਗਰੇਵਾਲ, ਕੁਲਵੰਤ ਬਿੱਲਾ ਤੇ ਕੁਲਵੰਤ ਕੌਰ, ਸੁਖਵੰਤ ਸੁਖੀ, ਸੋਨੀਆ ਚਮਕੀਲਾ, ਕੰਚਨ ਮੱਟੂ, ਨਰਿੰਦਰ ਸੰਧੂ, ਸੀਤਲ ਸਿੰਘ ਪੁਰੀਆ, ਰਜੀਆ ਢਿੱਲੋਂ, ਤਾਨੀਆ ਗਿੱਲ, ਮਨਪ੍ਰੀਤ ਢਿਲੋਂ (ਮੰਨਾ), ਔਜਲਾ ਬ੍ਰਦਰਜ, ਸਾਬਰਕੋਟੀ, ਹਾਕਮ ਬਖਤੜੀ ਵਾਲਾ, ਦਲਜੀਤ ਕੌਰ, ਹਰਦੇਵ ਮਾਹੀਨੰਗਲ, ਗੁਰਲੇਜ ਅਖ਼ਤਰ, ਜਸਦੇਵ ਯਮਲਾ, ਸਰਬਜੀਤ ਕੌਰ ਚਿਮਟੇ ਵਾਲੀ, ਨੀਤੂ ਵਿਰਕ, ਸਤਿੰਦਰ ਸੱਤੀ, ਜੱਜ ਬਟਾਲਾ, ਜਗਜੀਤ ਬਟਾਲਵੀ, ਸਰੂਪ ਸਿੰਘ ਬੱਲ, ਸਰਬਜੀਤ ਸਿੰਘ ਸਾਬੀ, ਸ੍ਵ: ਸੰਤੋਖ ਸਿੰਘ, ਗੁਲਸ਼ਨ ਕੌਮਲ, ਗੀਤਾ ਦੀਵਾਨ, ਬੀਬਾ ਹਰਮਨਦੀਪ ਕੌਰ, ਪੀਟਰ ਆਦਿ ਨੇ ਸਿਖਰ ਤੱਕ ਪਹੁੰਚਾਉਣ ਲਈ ਪੂਰਾ ਯੋਗਦਾਨ ਪਾਇਆ ਅਤੇ ਇਨ੍ਹਾਂ ਖੇਡਾਂ ਨੂੰ ਆਪਣੀਆਂ ਖੇਡਾ ਹੋਣ ਦਾ ਮਾਣ ਦਿਤਾ ਹੈ। ਹਾਸਰਸ ਕਲਾਕਾਰ ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ, ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ, ਭਜਨਾ ਅਮਲੀ ਤੇ ਸੰਤੀ ਸੁਦੇਸ਼ ਲਹਿਰੀ ਆਦਿ ਨੇ ਵੀ ਖੇਡਾ 'ਚ ਹਾਸੇ ਦੇ ਫੁਹਾਰੇ ਛੱਡੇ।
ਖੇਡਾਂ ਦੇ ਸ਼ੈਦਾਈਆਂ ਦੇ ਇਸ ਵਿਸ਼ਾਲ ਕਾਫਲੇ ਨਾਲ ਖੇਡਾ ਨਾਲ ਦਰ ਸਾਲ ਤਰੱਕੀ ਕਰਦੀਆਂ ਆਪਣੀ ਮੰਜਿਲ ਵੱਲ ਵਧਣ ਲੱਗੀਆਂ। ਸੰਸਥਾ ਦੇ ਸਲਾਹਕਾਰ ਬੋਰਡ ਦੀ ਤਜਵੀਜ ਨਾਲ ਖੇਡਾਂ ਵਿਚ ਰਹਿ ਗਈਆਂ ਖਾਮੀਆਂ ਨੂੰ ਅਗਲੇ ਸਾਲ ਪੂਰਾ ਕੀਤਾ ਜਾਂਦਾ । ਹਰ ਸਾਲ ਨਵੀਆਂ ਖੇਡਾ ਸ਼ਾਮਿਲ ਕੀਤੀਆਂ ਜਾਂਦੀਆਂ। ਹਰ ਖੇਡਾਂ ਵਿੱਚ ਇਨਾਮਾਂ ਦੀ ਰਾਸ਼ੀ ਵੀ ਵਧਦੀ ਗਈ। ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਯਤਨਾ ਸਦਕਾ ਖੇਡਾਂ ਨਾਲ ਬੁਧੀਜੀਵੀ ਵਰਗ ਦਾ ਵੱਡਾ ਹਿੱਸਾ ਜੁੜਨ ਕਰਕੇ ਖੇਡਾਂ ਸਮਾਜਿਕ ਕੁਰੀਤੀਆਂ, ਮਾੜੀਆਂ ਅਲਾਮਤਾਂ, ਨਸ਼ਿਆਂ ਦੇ ਖਿਲਾਫ ਵੀ ਲੋਕਾਂ ਨੂੰ ਜਾਗਰੂਕ ਕਰਨ ਲੱਗੀਆਂ। ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਮੈਮੌਟੌਜ ਦੀ ਜਗ੍ਹਾ, ਕਿਤਾਬਾਂ ਦੇ ਸੈਟ ਦਿਤੇ ਜਾਣ ਲੱਗੇ। ਜਿਸ ਵਿੱਚ ਇਕ ਖੇਡ ਪੁਸਤਕ, ਇਕ ਧਾਰਮਿਕ ਅਤੇ ਇਕ ਸਾਹਿਤ ਨਾਲ ਸਬੰਧਤ ਕਿਤਾਬ ਹੁੰਦੀ ਹੈ। ਨਸ਼ਿਆਂ, ਭਰੂਣ ਹੱਤਿਆ ਅਤੇ ਹੋਰ ਸਮਾਜਿਕ ਕੁਰੀਤੀਆਂ ਦੇ ਖਿਲਾਫ ਬੈਨਰ ਖੇਡਾਂ ਸਮੇ ਵਿਸ਼ੇਸ ਤੌਰ ਤੇ ਲਾਏ ਜਾਂਦੇ ਹਨ। ਪ੍ਰੋ. ਗਿੱਲ ਹੋਰਾਂ ਕਲੱਬ ਦਾ ਅੰਤਰ ਰਾਸ਼ਟਰੀ ਖਿਡਾਰੀਆਂ ਅਤੇ ਖੇਡ ਹਸਤੀਆਂ ਨਾਲ ਮੇਲ-ਜੋਲ ਵਧਾਉਣ ਵਿੱਚ ਕਾਫੀ ਯੋਗਦਾਨ ਪਾਇਆ ਹੈ। ਜਿਸ ਕਰਕੇ ਖੇਡਾਂ ਸਮੇਂ ਪੰਜਾਬ ਦੇ ਅੰਤਰਰਾਸ਼ਟਰੀ ਖਿਡਾਰੀਆਂ ਦੀ ਹਾਜ਼ਰੀ ਭਰਵੀ ਹੁੰਦੀ ਹੈ। ਸੰਸਥਾ ਵੱਲੋ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਤੋ ਇਨਾਮ ਦਿਵਾਏ ਜਾਂਦੇ ਹਨ। ਅੰਤਰਰਾਸ਼ਟਰੀ ਅਥਲੀਟ, ਪਦਮ ਸ੍ਰੀ ਮਿਸ ਸਨੀਤਾ ਰਾਣੀ, ਜਸਵੰਤ ਕੌਰ ਜਿਮਨਾਸਟ, ਮਨਜੀਤ ਕੌਰ ਗੁਰਦਾਸਪੁਰ, ਰਾਜਵਿੰਦਰ ਕੌਰ ਅਮ੍ਰਿਤਸਰ, ਹਰਵੰਤ ਕੌਰ ਅਮ੍ਰਿਤਸਰ, ਮਨਦੀਪ ਕੌਰ, ਗੁਰਪ੍ਰੀਤ ਸਿੰਘ ਐਥਲੀਟ, ਬਲਵਿੰਦਰ ਸਿੰਘ ਸਾਹਪੁਰ, ਮਨਪ੍ਰਤ ਸਿੰਘ ਮਾਨਾ ਕਬੱਡੀ ਖਿਡਾਰੀ, ਉਲੰਪੀਅਨ ਪ੍ਰਭਜੋਤ ਸਿੰਘ, ਉਲੰਪੀਅਨ ਦਲਜੀਤ ਸਿੰਘ ਢਿਲੋ, ਉਲੰਪੀਅਨ ਜੁਗਰਾਜ ਸਿੰਘ, ਉਲੰਪੀਅਨ ਗਗਨਅਜੀਤ ਸਿੰਘ, ਹਰਪਾਲ ਸਿੰਘ ਫੁਟਬਾਲਰ, ਬਲਦੇਵ ਸਿੰਘ ਫੁਟਬਾਲਰ ਜਗਬੀਰ ਸਿੰਘ ਵਾਲੀਬਾਲ, ਮਨਜੀਤ ਕੌਰ ਵਾਲੀਬਾਲ ਖਿਡਾਰਨ, ਕੁਲਵਿੰਦਰ ਸਿੰਘ ਖਨੌਰੀ ਖੋ ਖੋ ਕੋਚ, ਸਵ: ਹਰਜੀਤ ਸਿੰਘ ਬਰਾੜ ਕਬੱਡੀ ਖਿਡਾਰੀ, ਸ: ਤੇਜਾ ਸਿੰਘ ਧਾਲੀਵਾਲ ਬਾਸਕਟਬਾਲ, ਸ: ਗੁਰਚਰਨ ਸਿੰਘ ਅੰਤਰਰਾਸ਼ਟਰੀ ਮੁੱਕੇਬਾਜ, ਸ੍ਰੀ ਦੇਵੀ ਦਿਆਲ, ਸ੍ਰੀ ਸਰਬਜੀਤ ਸਿੰਘ ਛੱਬਾ, ਸ; ਬਲਵਿੰਦਰ ਸਿੰਘ ਫਿੱਡੂ, ਬਾਊ ਔਲਖ, ਤੇ ਪੱਪੂ ਕੰਡੀਲਾ ਕਬੱਡੀ ਖਿਡਾਰੀ, ਉਲੰਪੀਅਨ ਰਮਨਦੀਪ ਸਿੰਘ ਗਰੇਵਾਲ ਸੰਦੀਪ ਸਿੰਘ ਘੁੰਮਣ ਅੰਤਰਰਾਸ਼ਟਰੀ ਹਾਕੀ ਖਿਡਾਰੀ ਆਦਿ ਕਮਲਜੀਤ ਖੇਡਾਂ ਦੇ ਪ੍ਰਬੰਧਕਾ ਨਾਲ ਹਰ ਪੱਖੋ ਕਾਮਯਾਬੀ ਲਈ ਸਹਿਯੋਗ ਦੇ ਰਹੇ ਹਨ।
ਪੰਜਾਬ ਦੀਆਂ ਉੱਘੀਆਂ ਰਾਜਨੀਤਿਕ ਹਸਤੀਆਂ ਸ੍ਰੀ ਜਗਦੀਸ਼ ਰਾਜ ਸਾਹਨੀ, ਸ: ਸੁੱਚਾ ਸਿੰਘ ਛੋਟੇਪੁਰ, ਸ: ਲਖਮੀਰ ਸਿੰਘ ਰੰਧਾਵਾ, ਕੈਪਟਨ ਬਲਬੀਰ ਸਿੰਘ ਬਾਠ, ਸ; ਜਗਮੀਤ ਸਿੰਘ ਬਰਾੜ, ਸ: ਸੁਖਦੇਵ ਸਿੰਘ ਢੀਡਸਾ, ਸ: ਨਵਜੋਤ ਸਿੰਘ ਸਿੱਧੂ, ਸ: ਦਰਸ਼ਨ ਸਿੰਘ ਈਸਾਪੁਰ, ਸ: ਗੁਰਿੰਦਰ ਸਿੰਘ ਸਾਮਪੁਰਾ, ਜਥੇਦਾਰ ਮਹੰਤ ਗੁਰਦਿਆਲ ਸਿੰਘ ਬਟਾਲਾ, ਸ: ਇੰਦਰਜੀਤ ਸਿੰਘ ਜੀਰਾ, ਜਥੇ ਜਗਦੇਵ ਸਿੰਘ ਜੱਸੋਵਾਲ, ਸ: ਭੁਪਿੰਦਰ ਸਿੰਘ ਮਾਨ ਆਦਿ ਨੇ ਸਮੇ ਸਮੇ ਤੇ ਖੇਡਾਂ ਨੂੰ ਆਸੀਰਵਾਦ ਦਿੱਤਾ ਹੈ।
ਸੁਰਜੀਤ ਸਪੋਰਟਸ ਫਾਊਡੇਸ਼ਨ ਨੇ ਖੇਡਾ ਦੀ ਸਥਾਪਤੀ ਤੋਂ ਬਾਅਦ ਆਪਣੇ ਮੁੱਖ ਮਕਸਦ ਪੰਜਾਬ ਦੀ ਖੇਡਾਂ ਵਿੱਚ ਸਰਦਾਰੀ ਨੂੰ ਬਹਾਲ ਕਰਨ ਲਈ ਸਾਲ 2001 ਵਿੱਚ ਕਮਲਜੀਤ ਐਥਲੈਟਿਕਸ ਅਕੈਡਮੀ ਸੁਰੂ ਕੀਤੀ। ਜਿਸ ਵਿੱਚ ਪੇਡੂ ਟੈਲੈਟ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਲੋੜੀਦੀ ਮੱਦਦ ਦੇਣ ਦਾ ਕੰਮ ਸੁਰੂ ਕੀਤਾ ਗਿਆ। ਜਿਸ ਵਿੱਚ ਲਵਜੀਤ ਸਿੰਘ, ਵਿਸ਼ਵਜੀਤ ਸਿੰਘ ਸਿਮਰਨਜੀਤ ਸਿੰਘ ਬਲਕਾਰ ਸਿੰਘ, ਅਤਿੰਦਰਪਾਲ ਸਿੰਘ ਆਦਿ ਪੰਜਾਬ ਪੱਧਰ ਦੇ ਐਥਲੀਟ ਬਣੇ। ਸੁਰਜੀਤ ਸਪੋਰਟਸ ਆਪਣੇ ਤੌਰ ਤੇ ਇਹ ਲਗਾਤਾਰ ਕਮਲਜੀਤ ਐਥਲੈਟਿਕਸ ਅਕੈਡਮੀ ਚਲਾ ਰਹੀ ਹੈ ਜਿਸ ਵਿੱਚ ਕਾਫੀ ਅਥਲੀਟ ਕੋਚਿੰਗ ਲੈ ਰਹੇ ਹਨ ਜੋ ਛੇਤੀ ਹੀ ਭਾਰਤ ਦੇ ਐਥਲੈਟਿਕਸ ਦੇ ਨਕਸ਼ੇ ਤੇ ਚਮਕਣਗੇ।
ਸਾਲ 2005 ਵਿੱਚ ਸੁਰਜੀਤ ਸਪੋਰਟਸ ਫਾਊਡੇਸ਼ਨ ਦਾ ਨਾਮ ਬਦਲ ਕੇ ਸੁਰਜੀਤ ਸਪੋਰਟਸ ਐਸੋਸੀਏਸ਼ਨ ਰਜਿ: ਬਟਾਲਾ ਪੰਜਾਬ ਕਰ ਦਿਤਾ ਗਿਆ। ਇਸ ਸਾਲ ਤੋ ਸੰਸਥਾ ਦੀ ਬਕਾਇਦਾ ਬੈਲੈਸ ਸੀਟ ਤਿਆਰ ਕੀਤੀ ਗਈ ਹੈ। ਕਮਲਜੀਤ ਖੇਡਾਂ 2005 ਦੀ ਪ੍ਰਬੰਧਕੀ ਕਮੇਟੀ ਦੀ ਵਾਗਡੋਰ ਰਜਿੰਦਰਪਾਲ ਸਿੰਘ ਧਾਲੀਵਾਲ ਦੇ ਹੱਥ ਦਿਤੀ ਗਈ ਹੈ। ਖੇਡਾਂ ਦਾ ਬਜਟ ਹਰ ਸਾਲ ਵਧਦਾ ਵਧਦਾ 7 ਲੱਖ ਦੇ ਕਰੀਬ ਪਹੁੰਚ ਚੁੱਕਾ ਹੈ। ਸੰਸਥਾ ਦੀ ਸਭ ਤੋ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਨੇ ਪੰਚਾਇਤ ਨਾਲ ਮਿਲ ਕੇ ਪੰਚਾਇਤੀ ਜ਼ਮੀਨਾਂ ਦੇ ਤਿੰਨ ਤਬਾਦਲੇ ਕਰਕੇ 6 ਏਂਕੜ ਜਗਾਹ ਖੇਡ ਮੈਦਾਨ ਵਾਸਤੇ ਇੱਕਠੀ ਕਰ ਲਈ ਹੈ ਅਤੇ ਹੁਣ ਸੰਸਥਾ ਕੋਲ 400 ਮੀ: ਦੇ ਟਰੈਕ ਵਾਲਾ ਖੇਡ ਸਟੇਡੀਅਮ ਹੈ। ਜਿਸ ਦਾ ਨਾਮ ਸੁਰਜੀਤ ਕਮਲਜੀਤ ਖੇਡ ਕੰਪਲੈਕਸ ਰੱਖਿਆ ਗਿਆ ਹੈ। ਬਟਾਲੇ ਦੇ ਪੇਡੂ ਇਲਾਕੇ ਵਿੱਚ ਨੇੜੇ'ਤੇੜੇ ਕੋਈ ਚਾਰ ਸੋ ਮੀਟਰ ਦੇ ਟਰੈਕ ਵਾਲਾ ਖੇਡ ਮੈਦਾਨ ਨਹੀ ਸੀ ਜੋ ਸੰਸਥਾ ਨੇ ਇਹ ਵੱਡੀ ਉਪਲਬਧੀ ਆਪਣੇ ਯਤਨਾ ਕਰਕੇ ਕੀਤੀ ਹੈ। ਜਮੀਨਾਂ ਦੇ ਤਬਾਦਲੇ ਕਰਾਉਣ ਸਬੰਧੀ ਸ: ਸੁੱਚਾ ਸਿੰਘ ਛੋਟੇਪੁਰ ਅਤੇ ਸ੍ਰੀ ਜਗਦੀਸ਼ ਰਾਜ ਸ਼ਾਹਨੀ ਜੀ ਦਾ ਸੰਸਥਾ ਹਮੇਸ਼ਾ ਲਈ ਦਿਲੋ ਰਿਣੀ ਰਹੇਗੀ। ਸ: ਲਖਮੀਰ ਸਿੰਘ ਰੰਧਾਵਾ ਨੇ ਕੋਟਲਾ ਸਾਹੀਆਂ ਦਾ ਸਕੂਲ ਸੰਸਥਾ ਦੇ ਕਹਿਣ ਤੇ ਮਿਡਲ ਕਲਾਸ ਤੱਕ ਕਰ ਦਿੱਤਾ ਸੀ। ਇਹ ਵੀ ਖੇਡਾਂ ਦੀ ਉਪਲਬਧੀ ਹੈ। ਸੰਸਥਾ ਰੰਧਾਵਾ ਜੀ ਦਾ ਦਿਲੋ ਧੰਨਵਾਦ ਕਰਦੀ ਹੈ। ਸ: ਭੁਪਿੰਦਰ ਸਿੰਘ ਮਾਨ ਨੇ ਸੰਸਥਾ ਦੇ ਕਹਿਣ ਤੇ ਇਕ ਕਮਰਾ ਸਕੂਲ ਲਈ ਪਵਾ ਕੇ ਦਿੱਤਾ ਹੈ ਅਤੇ ਦੋ ਕਮਰੇ ਸੰਸਥਾ ਨੇ ਆਪਣੇ ਸਾਧਨਾਂ ਨਾਲ ਪਵਾ ਕੇ ਦਿੱਤੇ ਹਨ।
ਸਾਲ 2007 ਵਿੱਚ ਸ੍ਰੀ ਜਗਦੀਸ ਰਾਜ ਸਾਹਨੀ ਜੀ ਨੇ ਸ: ਨਵਜੋਤ ਸਿੰਘ ਸਿੱਧੂ ਮੈਬਰ ਜੀ ਤੋ 25 ਲੱਖ ਰੁਪਏ ਦੀ ਗ੍ਰਾਂਟ ਸੁਰਜੀਤ ਕਮਲਜੀਤ ਖੇਡ ਕੰਪਲੈਕਸ ਬਣਾਉਣ ਵਾਸਤੇ ਲੈ ਕੇ ਦਿੱਤੀ ਹੈ, ਜਿਸਦਾ ਕੰਮ ਸੁਰੂ ਹੋ ਚੁੱਕਾ ਹੈ। ਹੁਣ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਵਾਸਤੇ ਵੱਡੀ ਸਹੂਲਤ ਦਾ ਪ੍ਰਬੰਧ ਹੋ ਗਿਆ ਹੈ। ਸ੍ਰੀ ਜਗਦੀਸ ਰਾਜ ਸਾਹਨੀ ਜੀ ਨੇ ਖੇਡਾਂ ਤੇ ਪੂਰਾ ਹੱਥ ਰੱਖਿਆ ਹੋਇਆ ਹੈ। ਅਤੇ ਉਨ੍ਹਾਂ ਦੇ ਖੇਡਾ ਪ੍ਰਤੀ ਖਾਸ ਲਗਾਅ ਹੈ। ਉਹ ਚਾਹੁੰਦੇ ਹਨ ਕਿ ਸੁਰਜੀਤ ਕਮਲਜੀਤ ਸਪੋਰਟਸ ਕੰਪਲੈਕਸ ਪਿੰਡ ਕੋਟਲਾ ਸਾਹੀਆਂ ਨੂੰ ਆਧੁਨਿਕ ਸਾਰੀਆਂ ਸਹੂਲਤਾ ਨਾਲ ਲੈਸ ਕੀਤਾ ਜਾਵੇ। ਸੰਸਥਾ ਸ੍ਰੀ ਸਾਹਨੀ ਜੀ ਅਤੇ ਸ: ਨਵਜੋਤ ਸਿੰਘ ਸਿੱਧੂ ਦਾ ਦਿਲ ਦੀਆਂ ਗਹਿਰਾਈਆਂ ਵਿਚੋ ਧੰਨਵਾਦ ਕਰਦੀ ਹੈ ਅਤੇ ਹਮੇਸ਼ਾ ਲਈ ਉਨ੍ਹਾਂ ਦੀ ਰਿਣੀ ਰਹੇਗੀ।
ਸੁਰਜੀਤ ਸਪੋਰਟਸ ਐਸੋਸ਼ੀਏਸ਼ਨ ਸਾਲ 1989 ਤੋ ਹੁਣ ਤੱਕ ਬੜੇ ਹੀ ਸੁਚੱਜੇ ਅਤੇ ਯੋਜਨਾ ਬੱਧ ਤਰੀਕੇ ਨਾਲ ਖੇਡਾਂ ਕਰਾਉਦੀ ਆ ਰਹੀ ਹੈ। ਇਨ੍ਹਾਂ ਖੇਡਾਂ ਦੀ ਸੁਰੂਆਤ ਹਰ ਸਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹੁੰਦੀ ਹੈ। ਖਿਡਾਰੀਆਂ ਦਾ ਮਾਰਚ ਪਾਸਟ ਹੁੰਦਾ ਹੈ। ਉਲੰਪੀਅਨ ਸਵ: ਸੁਰਜੀਤ ਸਿੰਘ ਰੰਧਾਵਾਂ ਦੇ ਜੱਦੀ ਘਰ ਪਿੰਡ ਸੁਰਜੀਤ ਸਿੰਘ ਵਾਲਾ ਤੋ ਜੋਤੀ ਲਿਆ ਕੇ ਖੇਡਾਂ ਦੀ ਮਸ਼ਾਲ ਜਗਾਈ ਜਾਂਦੀ ਹੈ। ਖਿਡਾਰੀਆਂ ਅਤੇ ਅੰਪਾਇਰਾਂ ਦੁਆਰਾ ਸੁੰਹ ਚੁੱਕੀ ਜਾਂਦੀ ਹੈ ਅਤੇ ਖੇਡਾਂ ਦਾ ਝੰਡਾ ਲਹਿਰਾ ਕੇ ਖੇਡਾਂ ਦੀ ਸੁਰੂਆਤ ਹੁੰਦੀ ਹੈ। ਖੇਡਾਂ ਦਾ ਅਪਾਣਾ ਖੇਡ ਗੀਤ ਅਤੇ ਖੇਡ ਚਿੰਨ ਤਿਆਰ ਕੀਤਾ ਗਿਆ ਹੈ। ਖੇਡਾਂ ਮੌਕੇ ਸੋਵੀਨਾਰ, ਖੇਡ ਪਰਚਮ ਰਿਲੀਜ ਹੁੰਦਾ ਹੈ। ਕਮਲਜੀਤ ਖੇਡਾਂ ਹਰ ਸਾਲ ਪੰਜ ਐਵਾਰਡ, ਕਮਲਜੀਤ ਯਾਦਗਾਰੀ ਐਵਾਰਡ ਐਥਲੈਟਿਕਸ ਵਿੱਚ, ਸੁਰਜੀਤ ਯਾਦਗਾਰੀ ਐਵਾਰਡ ਹਾਕੀ ਵਿੱਚ, ਹਰਜੀਤ ਸਿੰਘ ਬਰਾੜ ਯਾਦਗਾਰੀ ਐਵਾਰਡ ਕਬੱਡੀ ਸਰਕਲ ਤੇ ਨੈਸ਼ਨਲ ਸਟਾਇਲ, ਅਮਰਜੀਤ ਸਿਘ ਗਰੇਵਾਲ ਯਾਦਗਾਰੀ ਐਵਾਰਡ ਖੇਡ ਪ੍ਰਮੋਸ਼ਨ ਲਈ ਤੇ ਮਾਝੇ ਦਾ ਮਾਣ ਐਵਾਰਡ ਮਾਝੇ ਦੇ ਨਾਮਵਰ ਖਿਡਾਰੀ ਲਈ, ਦਿਤੇ ਜਾਂਦੇ ਹਨ। ਪੰਜਾਬ ਦਾ ਗੌਰਵ ਐਵਾਰਡ ਕਿਸੇ ਪੰਜਾਬੀ ਖਿਡਾਰੀ ਦੀ ਅੰਤਰ ਰਾਸ਼ਟਰੀ ਪੱਧਰ ਤੇ ਗੌਰਵਮਈ ਖੇਡ ਲਈ ਰੱਖਿਆ ਗਿਆ ਹੈ। ਇਨ੍ਹਾਂ ਐਵਾਰਡਾਂ ਤਹਿਤ ਅਨੇਕਾਂ ਪੰਜਾਬੀ ਨਾਮਵਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਐਵਾਰਡ ਵਿੱਚ ਨਕਦ ਰਾਸ਼ੀ ਤੇ ਸਨਮਾਨ ਚਿੰਨ ਦਿੱਤਾ ਜਾਦਾ ਹੈ। ਕਮਲਜੀਤ ਖੇਡਾਂ ਨੂੰ 18 ਸਾਲ ਦੇ ਸਫਰ ਵਿੱਚ ਆਪਣੇ ਮਜਬੂਤ ਥੰਮ ਸ੍ਵ. ਅਮਰਜੀਤ ਸਿੰਘ ਗਰੇਵਾਲ, ਸ੍ਵ. ਹਰਜੀਤ ਬੇਦੀ, ਸ੍ਵ. ਹਰਜੀਤ ਸਿੰਘ ਬਰਾੜ, ਸ੍ਵ. ਜਤਿੰਦਰਪਾਲ ਸਿੰਘ ਪਾਲੀ, ਇੰਸਪੈਕਟਰ ਜਸਬੀਰ ਸਿੰਘ, ਸ੍ਵ. ਪ੍ਰੋ. ਨਿਰਪਜੀਤ ਕੌਰ ਗਿੱਲ, ਮਾਤਾ ਸੁਰਜੀਤ ਕੌਰ, ਸ੍ਵ. ਡਾ. ਮਨੋਹਰ ਸਿੰਘ ਕਲਸੀ ਦੇ ਡਿੱਗ ਜਾਣ ਕਾਰਣ ਕਾਫੀ ਢਾਅ ਵੀ ਲੱਗੀ ਹੈ। ਇਸ ਲਈ ਆਪਣੇ ਪਿਆਰਿਆ ਦੀ ਯਾਦ ਨੂੰ ਤਾਜਾ ਰੱਖਣ ਲਈ ਖੇਡਾਂ ਵਿੱਚ ਹਰਜੀਤ ਸਿੰਘ ਬੇਦੀ ਯਾਦਗਾਰੀ ਕੱਪ, (ਖੇਡਾਂ ਦੇ ਵਧੀਆ ਖਿਡਾਰੀ ਨੂੰ) ਜਤਿੰਦਰਪਾਲ ਸਿੰਘ ਪਾਲੀ ਯਾਦਗਾਰੀ ਕੱਪ, ਡਾ: ਮਨੋਹਰ ਸਿੰਘ ਕਲਸੀ ਯਾਦਗਾਰੀ ਟਰਾਫੀ, ਜਸਬੀਰ ਸਿੰਘ ਯਾਦਗਾਰੀ ਕੱਪ, ਮਾਤਾ ਸੁਰਜੀਤ ਕੌਰ ਊਗਰੂਖੇੜਾ ਯਾਦਗਾਰੀ ਟਰਾਫੀ ਅਤੇ ਪ੍ਰੋ: ਨਿਰਪਜੀਤ ਕੌਰ ਯਾਦਗਾਰੀ ਟਰਾਫੀ (ਵਾਲੀਵਾਲ ਲੜਕੀਆਂ), ਵੱਖ-ਵੱਖ ਖੇਡਾਂ ਦੀਆਂ ਜੇਤੂ ਟੀਮਾਂ ਨੂੰ ਦਿੱਤੇ ਜਾਂਦੇ ਹਨ।
ਕਮਲਜੀਤ ਖੇਡਾਂ ਵਿੱਚ ਹਰ ਉੱਤਰੀ ਭਾਰਤ ਤੋ ਸੈਕੜੇ ਐਥਲੀਟ ਅਤੇ ਖਿਡਾਰੀ ਭਾਗ ਲੈਦੇ ਹਨ ਅਤੇ ਵੱਡੀ ਗਿਣਤੀ ਵਿੱਚ ਖਿਡਾਰਨਾਂ ਸਾਮਿਲ ਹੁੰਦੀਆਂ ਹਨ। ਖੇਡਾਂ ਵਿੱਚ ਮੁੱਖ ਤੌਰ ਤੇ ਐਥਲੈਟਿਕਸ ਦੇ 20 ਈਵੈਂਟਸ, ਸਾਲ 14, 17 ਸਾਲ ਐਥਲੈਟਿਕਸ ਦੇ 20 ਈਵੈਟਸ, ਫੁੱਟਬਾਲ, ਹਾਕੀ, ਵਾਲੀਬਾਲ ਸਮੈਸਿੰਗ ਲੜਕੇ ਅਤੇ ਲੜਕੀਆਂ, ਕਬੱਡੀ ਸਰਕਲ ਸਟਾਇਲ ਓਪਨ ਅਤੇ 62 ਕਿ:ਗ੍ਰ: ਕਬੱਡੀ ਨੈਸ਼ਨਲ ਸਟਾਇਲ ਲੜਕੇ ਅਤੇ ਲੜਕੀਆਂ, ਖੋ ਖੋ ਲੜਕੀਆਂ, ਨੈਟਬਾਲ ਲੜਕੀਆਂ ਅਤੇ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ। ਪੋਲ ਵਾਲਟ ਈਵੈਟ ਖੇਡਾਂ ਦੀ ਖਿੱਚ ਦਾ ਕੇਂਦਰ ਹੈ। ਖੇਡ ਪ੍ਰਬੰਧਕਾਂ ਦਾ ਖੇਡਾਂ ਦੀ ਸਫਲਤਾ ਪ੍ਰਤੀ ਮਾਪਦੰਡ ਇਹ ਹੈ ਕਿ ਪ੍ਰਬੰਧਕ ਇਹ ਦੇਖਦੇ ਹਨ ਕਿ ਖੇਡਾਂ ਵਿੱਚ ਕਿੰਨੇ ਖਿਡਾਰੀ ਅਤੇ ਐਥਲੀਟਾਂ ਨੇ ਖੇਡਾਂ ਵਿੱਚ ਭਾਗ ਲਿਆ ਨਾ ਕਿ ਇਹ ਕਿ ਕਿੰਨੇ ਲੋਕ ਖੇਡਾਂ ਦੇਖਣ ਆਏ। ਭਾਵੇ ਕਿ ਖੇਡਾਂ ਦੇ ਤਿੰਨੇ ਦਿਨ ਹਜਾਰਾਂ ਲੋਕ ਖੇਡਾਂ ਦਾ ਆਨੰਦ ਮਾਣਦੇ ਹਨ। ਜਿਆਦਾ ਖਿਡਾਰੀਆਂ ਦੇ ਖੇਡਾਂ ਵਿੱਚ ਆਉਣ ਦਾ ਕਾਰਨ ਖੇਡਾਂ ਵਿੱਚ ਲੱਖਾਂ ਰੁਪਏ ਦੇ ਨਕਦ ਇਨਾਮ ਅਤੇ ਖੇਡ ਵਿੱਚ ਕਿੱਟਾਂ ਦਿੱਤੀਆਂ ਜਾਦੀਆਂ ਹਨ। ਇਹ ਪੰਜਾਬ ਦੀਆਂ ਇਕੋ ਇਕ ਅਜਿਹੀਆਂ ਖੇਡਾਂ ਹਨ। ਜਿਸ ਦੀ ਪ੍ਰਬੰਧਕੀ ਕਮੇਟੀ, ਖਿਡਾਰੀਆਂ ਅਤੇ ਹਜਾਰਾ ਖੇਡ ਪ੍ਰੇਮੀਆਂ ਲਈ ਖਾਣੇ ਦਾ ਪ੍ਰਬੰਧ ਆਪ ਕਰਦੀ ਹੈ। ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੇ ਮਨੋਰੰਜਨ ਪੰਜਾਬ ਦੇ ਉੱਘੇ ਲੋਕ ਗਾਇਕ ਤਿੰਨੇ ਦਿਨ ਕਰਦੇ ਹਨ। ਖੇਡਾਂ ਦੇ ਤਿੰਨੇ ਦਿਨ ਪੰਜਾਬ ਦੀਆਂ ਪ੍ਰਮੁੱਖ ਰਾਜਨੀਤਕ, ਸਮਾਜਿਕ, ਧਾਰਮਿਕ, ਆਰਥਿਕ, ਪ੍ਰਸਾਸਨਿਕ ਅਤੇ ਵਿੱਦਿਅਕ ਸਖ਼ਸੀਅਤਾਂ ਖਿਡਾਰੀਆਂ ਨੂੰ ਹੱਲਾਸੇਰੀ ਦੇਣ ਲਈ ਪਹੁੰਚਦੀਆਂ ਹਨ। ਖੁਸ਼ਕਰਨ ਸਿੰਘ ਹੇਰ, ਬਲਜੀਤ ਸਿੰਘ ਕਾਲਾ ਨੰਗਲ, ਪ੍ਰਿੰਸੀਪਲ ਮੁਸ਼ਤਾਕ ਗਿੱਲ ਵੱਲੋ ਕੁਮੇਟਰੀ ਟੇਬਲ ਦੀ ਕਾਰਵਾਈ ਬੜੇ ਸੁਚੱਜੇ ਢੰਗ ਨਾਲ ਚਲਾਈ ਜਾਂਦੀ ਹੈ। ਖੇਡ ਮੇਲਿਆਂ ਦੀ ਰੂਹੇ ਰਵਾ ਡਾ: ਦਰਸ਼ਨ ਬੜੀ ਵੱਲੋ ਆਪਣੇ ਮਿੱਠੇ ਬੋਲਾਂ ਨਾਲ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਅੰਦਰ ਸਰੂਰ ਭਰਿਆ ਜਾਂਦਾ ਹੈ। ਖੇਡਾਂ ਦੇ ਦੌਰਾਨ, ਵੱਖ ਵੱਖ ਕਲਾ ਵੰਨਗੀਆਂ, ਬਾਜੀਗਰਾਂ ਦੇ ਕਰਤੱਬ, ਗਿੱਧਾ, ਭੰਗੜਾ, ਆਦਿ ਦਾ ਸੋਅ ਹੁੰਦਾ ਹੈ। ਬਿੰਟੂ ਅਮ੍ਰਿਤਸਰੀਏ ਦੀ ਆਤਿਸ਼ਬਾਜੀ ਦੇਖਣਯੋਗ ਹੁੰਦੀ ਹੈ। ਸੁਰਜੀਤ ਸਪੋਰਟਸ ਐਸੋਸੀਏਸ਼ਨ ਨੇਂ ਖੇਡਾਂ ਦੇ ਖੇਤਰ ਸਬੰਧੀ ਸਾਰਥਕ ਕਦਮ ਪੁਟਣੇ ਸੁਰੂ ਕਰ ਦਿਤੇ ਹਨ। ਇਸ ਵੱਲੋ ਕਮਲਜੀਤ ਐਥਲੈਟਿਕਸ ਅਕੈਡਮੀ ਪਹਿਲਾਂ ਹੀ ਐਥਲੀਟਾ ਨੂੰ ਉਭਾਰਨ ਲਈ ਚਲਾਈ ਜਾ ਰਹੀ ਹੈ।
ਹੁਣ ਸਾਲ 2008 ਵਿੱਚ ਸੰਸਥਾ ਵੱਲੋ ਫੁਟਬਾਲ ਅਕੈਡਮੀ ਸੁਰੂ ਕਰ ਦਿੱਤੀ ਗਈ ਹੈ। ਕੋਟਲਾ ਸਾਹੀਆਂ ਦੇ ਆਲੇ ਦੁਆਲੇ ਦੇ 14, 15 ਪਿੰਡਾਂ ਦੇ ਫੁਟਬਾਲ ਖਿਡਾਰੀ ਕੋਚ ਸੁਖਵਿੰਦਰ ਸਿੰਘ ਬੂਲੇਵਾਲ ਤੋ ਸਿਖਲਾਈ ਪ੍ਰਾਪਤ ਕਰ ਰਹੇ ਹਨ। ਖੇਡ ਸਟੇਡੀਅਮ ਵਿੱਚ ਹੋਸਟਲ ਦੀ ਘਾਟ ਹੈ। ਉਹ ਵੀ ਜਲਦੀ ਪੂਰੀ ਕਰਕੇ ਸਭ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਵਾਲੀ ਅਕੈਡਮੀ ਚਲਾਈ ਜਾਵੇਗੀ। ਖਿਡਾਰੀਆਂ ਲਈ ਖੇਡਾਂ ਦਾ ਸਮਾਨ ਅਤੇ ਕਿੱਟਾਂ ਸੰਸਥਾ ਵਲੋਂ ਆਪਣੇ ਤੌਰ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰਬੰਧਕਾਂ ਦਾ ਨਿਸ਼ਾਨਾ ਹੈ ਕਿ ਕੇਵਲ ਤਿੰਨ ਦਿਨਾਂ ਦਾ ਟੂਰਨਾਮੈਂਟ ਹੀ ਨਹੀ ਕਰਵਾਉਣਾ ਸਗੌ ਵਧੀਆ ਖਿਡਾਰੀ ਪੈਦਾ ਕਰਨਾ ਹੈ। ਇਸ ਤੋ ਇਲਾਵਾ ਸੰਸਥਾਂ ਵੱਲੋ ਪੰਜਾਬ ਦੀਆਂ ਪ੍ਰਮੁੱਖ ਖੇਡ ਕਲੱਬਾਂ ਨਾਲ ਮਿਲਕੇ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਸ਼ਿਲ ਪੰਜਾਬ ਨਾਂ ਦੀ ਸੰਸਥਾਂ ਦੀਆ ਗਤੀਵਿਧੀਆਂ ਪੰਜਾਬ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਸਤੇ ਚਲਾਈਆਂ ਜਾ ਰਹੀਆਂ ਹਨ। ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੁਨੀਆਂ ਦੇ ਨਕਸੇ ਤੇ ਲਿਆਉਣਾ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇ ਦਰਿਆਂ ਨੂੰ ਠੱਲ ਪਾਉਣਾ, ਸਮਾਜਿਕ ਕੁਰੀਤੀਆਂ ਨੂੰ ਰੋਕਣਾ ਅਤੇ ਸਿਹਤਮੰਦ ਜਵਾਨੀ ਪੈਦਾ ਕਰਨਾ ਹੀ ਸੁਰਜੀਤ ਸਪੋਰਟਸ ਐਸੋਸ਼ੀਏਸ਼ਨ ਦਾ ਮੁੱਖ ਮਕਸਦ ਹੈ। ਆਉ ਸਾਰੇ ਪੰਜਾਬ ਦੇ ਹਿਤੈਸ਼ੀ ਸੁਰਜੀਤ ਸਪੋਰਟਸ ਐਸੋਸ਼ੀਏਸ਼ਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲੀਏ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰੀਏ ਅਤੇ ਬਾਬੇ ਨਾਨਕ ਜੀ ਦੇ ਖੁਆਬ ਦਾ ਪੰਜਾਬ ਬਣਾਉਣ ਵਿੱਚ ਯੋਗਦਾਨ ਪਾਈਏ।